ਨਵੇਂ ਸਾਲ ਦਾ ਨਵਾਂ ਸੰਕਲਪ

मेरी जान हिंदुस्तान beauty is in diversity के अंतर्गत पंजाबी कविता

Originally published in pa
❤️ 2
💬 0
👁 974
Babita Kushwaha
Babita Kushwaha 05 Jan, 2021 | 1 min read
Punjabi Poetry Indian language Beauty in India

मेरी सखी शरनजीत कौर द्वारा पंजाबी में लिखी कविता "नया साल नया संकल्प"

ਨਵੇਂ ਸਾਲ ਵਿੱਚ ਸੰਕਲਪ ਨਵਾਂ ਹੈ, 

ਸਿਹਤ ਵਿਭਾਗ ਨੂੰ ਕਰਨਾ ਰਵਾਂ ਹੈ।

ਹੁਣ ਤਕ ਜੋ ਵੀ ਮਨ ਨੂੰ ਭਾਇਆ, 

ਬਿਨਾਂ ਫਿਕਰ ਦੇ ਢਿੱਡ ਵਿੱਚ ਪਾਇਆ। 

ਪਿਆਰਾ ਢਿੱਡ ਮੇਰਾ ਗੋਲ ਮਟੋਲ, 

ਕਸਰਤ ਦੇ ਨਾਂ ਤੇ ਡੱਬਾ ਗੋਲ। 

ਹਰ ਕੋਈ ਇਸ ਨੂੰ ਘੂਰੀ ਵੱਟਦਾ, 

ਵੇਖ ਕੇ ਬੁੱਲਿਆਂ ਵਿੱਚੋਂ ਹੱਸਦਾ। 

ਨਵਾਂ ਕੱਪੜਾ ਮੈਂ ਕਰਾਂ ਤਿਆਰ, 

ਹਰ ਕੱਪੜੇ ਤੋਂ ਪੇਟ ਹੈ ਬਾਹਰ। 

ਵੇਖਣ ਵਿੱਚ ਬੜਾ ਭੈੜਾ ਲੱਗਦਾ, 

ਕੱਪੜਾ ਪਾਇਆ ਜਰਾ ਨਾ ਜੱਚਦਾ। 

ਹੁਣ ਤਾਂ ਪਾਣੀ ਨੱਕ ਤਕ ਆਇਆ, 

ਜਿਮ ਦਾ ਰਸਤਾ ਮੈਨੂੰ ਵਿਖਾਇਆ। 

ਟ੍ਰੈਡਮਿਲ ਤੇ ਮੈਂ ਵਾਰੀ ਬੰਨ੍ਹੀ, 

ਇਸ ਤੋਂ ਸੀ ਕਤਰਾਉਂਦੀ ਕੰਨੀ। 

ਪਰ ਹੁਣ ਪੱਕਾ ਨਿਸ਼ਚਾ ਕੀਤਾ, 

ਸੁਆਦ ਵਜੋਂ ਮੈਂ ਮੂੰਹ ਨੂੰ ਸੀਤਾ। 

ਸੋਹਣੀ ਸਿਹਤ ਸੋਹਣੀ ਕਾਠੀ, 

ਹਰ ਬੰਦੇ ਦਾ ਪੱਕਾ ਸਾਥੀ। 

ਕਸਰਤ ਕਰਨੀ ਬੜੀ ਜਰੂਰੀ, 

ਬੀ ਪੀ ਸ਼ੂਗਰ ਤੋਂ ਰੱਖਣਾ ਦੂਰੀ।

ਮਨ ਵਿੱਚ ਸੋਹਣੇ ਵਿਚਾਰ ਲਿਆਓ,

ਮਨ ਔਰ ਤਨ ਦੀ ਹੈਲਥ ਬਣਾਓ।

ਆਓ ਪੱਕਾ ਵਾਅਦਾ ਕਰੀਏ,

ਕਸਰਤ ਤੋਂ ਹੁਣ ਕਦੇ ਨਾ ਡਰੀਏ।


पसंद आये तो लाइक कमेंट करना न भूलें धन्यवाद।

2 likes

Support Babita Kushwaha

Please login to support the author.

Published By

Babita Kushwaha

Babitakushwaha

Comments

Appreciate the author by telling what you feel about the post 💓

Please Login or Create a free account to comment.